SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
- Indexed episodes, last 90 days
- 212
- Latest publication
- Sep 13, 2026
- Audience
- Checking…
- Earliest in this view
- Jul 4, 2026
Latest episodes
ਖ਼ਬਰਾਂ ਫਟਾਫੱਟ: ਨੇਪਾਲ ’ਚ ਸਮੂਹਿਕ ਅੰਤਿਮ ਸੰਸਕਾਰ ਤੋਂ ਲੈਕੇ ਆਸਟ੍ਰੇਲੀਆ ’ਚ ਵਿਸ਼ੇਸ਼ ਘਰੇਲੂ ਹਿੰਸਾ ਵੀਜ਼ੇ ਦੀ ਮੰਗ ਤੱਕ: ਹਫ਼ਤੇ ਦੀਆਂ ਖ਼ਬਰਾਂ ਫਟਾਫਟ (opens the original)
Read excerpt
ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਹੋਏ ਸਮੂਹਿਕ ਅੰਤਿਮ ਸੰਸਕਾਰ, ਫਿਲੀਪੀਨਜ਼ ਨੇੜੇ ਫੈਰੀ ਵਿੱਚ ਅੱਗ ਲੱਗਣ ਕਾਰਨ ਦਰਜਨਾਂ ਲੋਕਾਂ ਦੇ ਲਾਪਤਾ ਹੋਣ ਅਤੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਅਸਥਾਈ ਵੀਜ਼ਾ ਧਾਰਕਾਂ ਲਈ ਵਿਸ਼ੇਸ਼ ਵੀਜ਼ੇ ਦੀ ਮੰਗ ਸਣੇ, ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਇਸ ਹਫ਼ਤੇ ਦੀਆਂ ਪ੍ਰਮੁੱਖ ਖ਼ਬਰਾਂ ਬਾਰੇ ਜਾਣੋ ਐਸ ਬੀ ਐਸ ਪੰਜਾਬੀ ਦੇ ‘ਖ਼ਬਰਾਂ ਫਟਾਫੱਟ’ ਵਿੱਚ, ਕੁਝ ਹੀ ਮਿੰਟਾਂ ਵਿੱਚ। #sbsaudiopodcast
ਫ਼ਿਜੀ ਤੋਂ ਨਿਊਜ਼ੀਲੈਂਡ ਦੀ ਨਿਆਂਪਾਲਿਕਾ ਤੱਕ: ਜਦੋਂ ਜੱਜ ਅਜੀਤ ਸਵਰਨ ਸਿੰਘ ਨੇ ਰਚਿਆ ਸੀ ਇਤਿਹਾਸ (opens the original)
Read excerpt
ਫ਼ਿਜੀ ਵਿੱਚ ਜਨਮੇ ਜੱਜ ਅਜੀਤ ਸਵਰਨ ਸਿੰਘ ਨੇ 2002 'ਚ ਨਿਊਜ਼ੀਲੈਂਡ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਹੁੰ ਚੁੱਕ ਕੇ ਇਤਿਹਾਸ ਰਚਿਆ ਸੀ। ਉਹ ਆਸਟ੍ਰੇਲੇਸ਼ੀਆ ਖੇਤਰ ਦੇ ਪਹਿਲੇ ਜੱਜ ਬਣੇ ਜਿਨ੍ਹਾਂ ਨੇ ਇਹ ਵਿਲੱਖਣ ਸਨਮਾਨ ਪ੍ਰਾਪਤ ਕੀਤਾ ਸੀ। SBS ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ, ਪਰਵਾਸ, ਸੰਘਰਸ਼ ਦੇ ਕਿੱਸਿਆਂ, ਸਿੱਖਿਆ ਅਤੇ ਸੇਵਾ ਨਾਲ ਜੁੜੇ ਉੱਦਮਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ।
ਖ਼ਬਰਨਾਮਾ: ਰੂਸ, ਈਰਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਦੀ ਸ਼ਮੂਲੀਅਤ ਨਾਲ BRICS ਸੰਮੇਲਨ ਨਵੀਂ ਦਿੱਲੀ ਵਿੱਚ ਸ਼ੁਰੂ (opens the original)
Read excerpt
ਯੂਕਰੇਨ ਅਤੇ ਈਰਾਨ ਨਾਲ ਜੁੜੇ ਤਣਾਅਪੂਰਨ ਅੰਤਰਰਾਸ਼ਟਰੀ ਮਾਹੌਲ ਦੇ ਵਿਚਕਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਵੀਂ ਦਿੱਲੀ ਪਹੁੰਚੇ ਹਨ, ਜਿੱਥੇ ਬ੍ਰਿਕਸ (BRICS) ਸੰਮੇਲਨ ਹੋਣ ਵਾਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੰਮੇਲਨ ਦੌਰਾਨ ਮੱਧ ਪੂਰਬ ਅਤੇ ਯੂਕਰੇਨ ਵਿੱਚ ਜਾਰੀ ਸੰਘਰਸ਼ ਮੁੱਖ ਚਰਚਾ ਦੇ ਕੇਂਦਰ ਵਿੱਚ ਰਹਿਣਗੇ, ਜਦੋਂਕਿ ਗਲੋਬਲ ਆਰਥਿਕ ਚੁਣੌਤੀਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਨ੍ਹਾਂ ਅਤੇ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ। #sbsaudiopodcast
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ’ਚ ਪੰਜਾਬੀ ਭਾਸ਼ਾ ਹਫਤਾ, ਦੁਨੀਆ ਭਰ ਤੋਂ ਪੰਜਾਬੀਆਂ ਦੀਆਂ ਖ਼ਬਰਾਂ (opens the original)
Read excerpt
ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਵਪਾਰਕ ਸਬੰਧਾਂ ਦੇ ਨਵੇਂ ਦੌਰ ਦੀਆਂ ਤਿਆਰੀਆਂ ਤੋਂ ਲੈ ਕੇ ਕੀਵੀ ਪੰਜਾਬੀ ਭਾਈਚਾਰੇ ਦੀਆਂ ਉਪਲਬਧੀਆਂ ਤੱਕ, ਕਈ ਅਹਿਮ ਖ਼ਬਰਾਂ ਸਾਹਮਣੇ ਆਈਆਂ ਹਨ। ਅੰਬਾਲਾ ਦੇ ਪਿਛੋਕੜ ਵਾਲੇ ਪਵਨਦੀਪ ਅਤੇ ਯੂਪੀ ਮੂਲ ਦੀ ਇੰਦੂ ਬਾਜਵਾ ਨੂੰ ਲਗਾਤਾਰ ਸਨਮਾਨ ਮਿਲੇ ਹਨ। ਇਸੇ ਦੌਰਾਨ, ਯੂਕੇ ਦੀ ਇੱਕ ਸਾਬਕਾ ਮਹਿਲਾ ਲੈਕਚਰਾਰ ਨੇ ਪੰਜਾਬੀ ਜੋੜੇ ਨੂੰ ਹਾਦਸੇ ਦੌਰਾਨ ਕੁਚਲਣ ਦੇ ਦੋਸ਼ ਕਬੂਲ ਕੀਤੇ ਹਨ। ਨਿਊਜ਼ੀਲੈਂਡ ਵਿੱਚ ਇਸ ਸਾਲ 9 ਤੋਂ 15 ਨਵੰਬਰ ਤੱਕ ਪੰਜਾਬੀ ਭਾਸ਼ਾ ਹਫਤਾ ਮਨਾਇਆ ਜਾਵੇਗਾ। ਇਹ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਰਿਪੋਰਟ...
NSW ਦਾ ਪ੍ਰਾਪਰਟੀ ਦਿੱਗਜ ਬਾਠਲਾ ਗਰੁੱਪ ਵਿੱਤੀ ਸੰਕਟ ’ਚ ਕਿਵੇਂ ਘਿਰਿਆ? ਕੀ ਇਹ ਹਾਊਸਿੰਗ ਮਾਰਕੀਟ ਦੀਆਂ ਮੁਸ਼ਕਲਾਂ ਦਾ ਸੰਕੇਤ ਹੈ? (opens the original)
Read excerpt
ਸਿਡਨੀ ਦੇ ਪ੍ਰਮੁੱਖ ਡਿਵੈਲਪਰ ਬਾਠਲਾ ਗਰੁੱਪ ਨੇ ਸਵੈ-ਇੱਛਤ ਪ੍ਰਸ਼ਾਸਨ ਅਧੀਨ ਜਾਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵੱਡੇ ਰਿਹਾਇਸ਼ੀ ਡਿਵੈਲਪਰਾਂ ਵਿੱਚੋਂ ਇੱਕ, ਬਾਠਲਾ ਗਰੁੱਪ ’ਤੇ ਤਿੰਨ ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਹੈ। ਇਸਦੀ ਡਿਲੀਵਰੀ ਪਾਈਪਲਾਈਨ ਵਿੱਚ 20,000 ਅਪਾਰਟਮੈਂਟ ਅਤੇ 7,000 ਘਰ ਹਨ, ਜਦਕਿ 45 ਪ੍ਰੋਜੈਕਟ ਨਿਰਮਾਣ ਅਧੀਨ ਹਨ। ਕੰਪਨੀ ਨੇ ਆਪਣੇ 350 ਸਟਾਫ ਵਿੱਚੋਂ ਲਗਭਗ 200 ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਗਾਹਕਾਂ ਅਤੇ ਕਰਮਚਾਰੀਆਂ ਵਿੱਚ ਭਾਰੀ ਤਣਾਅ ਅਤੇ ਅਨਿਸ਼ਚਿਤਤਾ ਦਾ ਮਾਹੌਲ ਹੈ। ਵਿਵਾਦਾਂ ਵਿੱਚ ਘਿਰੇ ਇਸ ਪ੍ਰਾਪਰਟੀ ਗਰੁੱਪ ਦੇ ਵਿੱਤੀ ਸੰਕਟ ਨਾਲ ਸਿਡਨੀ ਵਿੱਚ ਰਿਹਾਇਸ਼ ਦੀ ਘਾਟ ਨੂੰ ਲੈ ਕ
Publishing over time
Last 90 days. Choose a month to open its work.
Recurring subjects
Named in the text we hold. One piece can cover several.
Audience
No verified audience measurement yet.
About this data
Counts cover the work we have indexed. Tone needs enough text and a confident classification. Excerpts and episode notes are not full articles or transcripts.
Identity or attribution wrong? Suggest a correction.